ਗੁਰਪ੍ਰੀਤ ਸਿੰਘ

My blogs

About me

Gender Male
Occupation ਕਿੱਤਾ! ਉਹ ਕੀ ਹੁੰਦੈ?
Location Jaitu, Punjab, India
Introduction ਫਰੀਦਕੋਟ ਦਾ ਪਿੰਡ ਦਬੜੀਖਾਨਾ ਮੇਰੀ ਜੰਮਣ ਭੋਇੰ ਹੈ। ਜੰਮਦਿਆਂ ਹੀ ਮੌਤ ਨੂੰ ਝਕਾਨੀ ਦੇ ਕੇ ਇਥੋਂ ਤੱਕ ਪੁੱਜਿਆ ਹਾਂ। ਬਾਪੂ ਦਾ ਸੁਭਾਅ ਬੜਾ ਅੱਥਰਾ ਸੀ। ਸੋ ਬਚਪਨ ਉਹਦੀ ਦਹਿਸ਼ਤ ਤੇ ਮਾਰ ਕੁਟਾਈ ਦੇ ਸਾਏ ਹੇਠ ਮਸਾਂ ਹੀ ਬੀਤਿਆ। ਫਿਰ ਵੀ ਹਰ ਆਮ ਤੇ ਖਾਸ ਵਾਂਗੂੰ ਮੈਨੂੰ ਮੇਰਾ ਬਚਪਨ ਓਨਾ ਹੀ ਪਿਆਰਾ ਹੈ ਜਿੰਨਾਂ ਕਿ ਮਨ ਨੂੰ ਚੈਨ। ਪਿੰਡ ਤੋਂ ਹੀ ਪ੍ਰਾਇਮਰੀ ਤੇ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਫਿਰ ਬਾਪੂ ਦੇ ਕਹਿਣ ਤੇ ਬਿਜਲੀ ਦਾ ਕੰਮ ਵੀ ਸਿੱਖਣਾ ਸ਼ੁਰੂ ਕੀਤਾ। ਕੰਮ ਸਿੱਖਣ ਦੇ ਨਾਲ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬਾਰ੍ਹਵੀਂ ਦੀ ਪ੍ਰੀਖਿਆ ਪ੍ਰਾਈਵੇਟ ਵਿਦਿਆਰਥੀ ਵਜੋਂ ਪਾਸ ਕੀਤੀ। ਉਪਰੰਤ ੨੦੦੩ ਵਿੱਚ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੁਰਾ ਤੋਂ ਗ੍ਰੈਜੂਏਸ਼ਨ ਕੀਤੀ। ਫਿਲਹਾਲ ਮੈਂ ਖੇਤੀ ਵਿਰਾਸਤ ਮਿਸ਼ਨ ਜੈਤੋ ਨਾਲ ਕੰਮ ਕਰ ਰਿਹਾ ਹਾਂ। ਪੜ੍ਹਨ ਦੀ ਚੇਟਕ ਦੂਜੀ ਜਮਾਤ ਤੋਂ ਲੱਗ ਗਈ ਸੀ ਤੇ ਲੇਖਣ ਦੀ ਸ਼ੁਰੂਆਤ ੭ਵੀਂ ਜਮਾਤ ਵਿੱਚ ਪੜ੍ਹਦਿਆਂ ਹੋਈ। ਗੀਤ, ਗ਼ਚ਼ਲ,ਕਵਿਤਾ ਤੇ ਨਿਬੰਧ ਲੇਖਣ ਵਿੱਚ ਹੱਥ ਅਜ਼ਮਾ ਲਈਦੈ। ਮਨ ਦੇ ਵਲਵਲਿਆਂ ਨੂੰ ਕਾਗਜ਼ ਤੇ ਉਕੇਰ ਕੇ ਮਨ ਨੂੰ ਥੋੜ੍ਹਾ ਸਕੂਨ ਮਿਲ ਜਾਂਦੈ ਧੁਰ ਅੰਦਰ ਪਸਰੀ ਉਦਾਸੀ ਨੂੰ ਠਾਹਰ। ਜਿੱਥੋਂ ਤੱਕ ਗੱਲ ਜ਼ਿੰਦਗੀ ਪ੍ਰਤੀ ਮੇਰੇ ਨਜ਼ਰੀਏ ਦੀ ਹੈ ਤਾਂ ਮੇਰੇ ਲਈ ਜ਼ਿੰਦਗੀ ਇਕ ਪੀੜ ਮਾਤਰ ਹੈ। ਜੋ ਕਦੇ ਮੇਰੇ ਆਪੇ ਚ ਵਿਚਰਦੀ ਹੈ ਕਦੇ ਰੱਬ ਦੀ ਸਾਜ਼ੀ ਵਿਸ਼ਾਲ ਕਾਇਨਾਤ ਦੇ ਰਹੱਸਮਈ ਵਰਤਾਰਿਆਂ ਚ। ਏਸੇ ਦੀ ਪ੍ਰੇਰਣਾ ਸਦਕੇ ਆਪਣੇ ਆਪ ਲਈ ਜਿਉਣ ਦੇ ਨਾਲ ਨਾਲ ਥੋੜ੍ਹਾ ਬਹੁਤ ਜਿੰਨਾ ਵੀ ਹੋ ਸਕੇ, ਆਪਣੇ ਲੋਕਾਂ, ਆਪਣੇ ਸਮਾਜ ਅਤੇ ਮਾਂ ਕੁਦਰਤ ਲਈ ਵੀ ਜਿਉਣ ਦੀ ਕੋਸ਼ਿਸ਼ ਕਰੀਦੀ ਐ...
Interests Writing, Reading, Singing, Wana a Charming atmosphere all-around in a Peacefull world with true love to every one aswell as mother nature.
Favorite Movies Pyar toh Hona Hi Tha, Hum Dil De Chuke Sanam, Jakham, Shool, Amar Prem, Aanand. Pawittar Papi
Favorite Music Old as well as Modren but Melodious. Late.Kishore Da is my faviorate Singer In Hindi Music and Late. Lal Chand Yamla Jatt In Punjabi music
Favorite Books Godan, Gaban, Marhi Da Deewa, Pawittar Papi, A Handfull of Rice, Main Nastik Kyun Han.