Blogger
ਗੁਲਾਮ ਕਲਮ
On Blogger since: November 2008
Profile views: 1,981

My blogs

Blogs I follow

About me

Introduction"ਸੂਚਨਾ ਕ੍ਰਾਂਤੀ" ਦੀ ਸਦੀ 'ਚ ਜਿਥੇ ਲਿਖਣ ਪੜ੍ਹਨ ਦਾ ਘੇਰਾ ਵਿਸ਼ਾਲ ਹੋਇਆ ਹੈ,ਓਥੇ ਹੀ ਸੂਚਨਾ ਸੱਚ ਤੋਂ ਕੋਹਾਂ ਦੂਰ ਹੁੰਦੀ ਜਾ ਰਹੀ ਹੈ।21ਵੀਂ ਸਦੀ 'ਚ ਸਮਾਜ ਨੂੰ ਅਗਿਆਨਤਾ ਤੋਂ ਚੇਤਨਾ,ਅੰਧਿਵਸ਼ਵਾਸਾਂ ਤੋਂ ਵਿਗਿਆਨਕ ਨਜ਼ਰੀਏ,ਧੱਕੇਸ਼ਾਹ ਅਜ਼ਾਰੇਦਾਰ ਸਥਾਪਤੀ ਤੋਂ ਅਸਥਾਪਤੀ ਤੇ ਭਿ੍ਸਟ ਤੰਤਰ ਤੋਂ ਇਕ ਸੁਨਿਹਰੀ ਯੁੱਗ ਵੱਲ ਲਿਜਾਣ ਦੀ ਜ਼ਿੰਮੇਂਵਾਰ ਮੀਡੀਏ ਦੇ ਜਿਨ੍ਹਾਂ ਸਾਧਨਾਂ(ਫਿਲਮਾਂ,ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ) ਦੀ ਹੈ,ਉਹ ਉਸਤੋਂ ਦਿਨੋਂ ਦਿਨ ਭੱਜਦੇ ਜਾ ਰਹੇ ਹਨ।ਵੈਸੇ ਤਾਂ ਖ਼ਬਰ ਤੇ ਸੱਚ ਇਤਿਹਾਸ ਤੋਂ ਹੀ ਦੋ ਵੱਖੋ ਵੱਖਰੀਆਂ ਚੀਜ਼ਾਂ ਰਹੇ ਹਨ,ਪਰ ਮੌਜੂਦਾ ਦੌਰ ਦਾ ਸੰਕਟ ਕਾਫੀ ਗਹਿਰਾ ਹੈ।ਝੂਠ ਨੂੰ ਸੱਚ ਬਣਾਉਣ ਦੇ ਉੱਪਰਾਲੇ ਸਰਕਾਰਾਂ ਦੇ "ਵਿਕਾਸ" ਦੀ ਤਰ੍ਹਾਂ ਜਾਰੀ ਹਨ।ਕਲਮਾਂ ਦੀ ਨਿਲਾਮੀ ਤੇ ਗੁਲਾਮੀ ਦਾ ਦੌਰ ਵੀ ਕਿਹਾ ਜਾ ਸਕਦੈ।ਇਸ ਲਈ ਮੌਜੂਦਾ ਝੂਠ ਤੇ ਪਾਪ ਦੀ ਹਨ੍ਹੇਰੀ ਨੂੰ ਠੱਲਣ ਦੀ ਕੌਸ਼ਿਸ ਲਈ ਪੰਜਾਬੀ ਬਲੌਗ ਦੀ ਦੁਨੀਆਂ 'ਚ ਪ੍ਰਵੇਸ਼ ਕਰ ਰਹੇ ਹਾਂ।ਸਾਡਾ ਮਕਸਦ ਹੈ ਕਿ ਸਮਾਜਿਕ ਸਰੋਕਾਰ ਨਾਲ ਜੁੜੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੁੱਦਿਆਂ ਨੂੰ ਪੰਜਾਬੀ ਸਮਾਜ ਦੀ ਬਹਿਸ ਬਣਾਈਏ।"ਗੁਲਾਮ ਕਲਮ" ਦੇ ਪਰਿਵਾਰ ਦੀ ਦਿਲੀ ਇੱਛਾ ਹੈ ਕਿ "ਗੁਲਾਮ ਕਲਮ" ਇਕ ਨਿਜੀ ਬਲੌਗ ਨਾ ਰਹਿਕੇ ਜਨਤਕ ਬਲੌਗ ਬਣੇ।ਸਾਡੀ ਕੋਸ਼ਿਸ਼ ਰਹੇਗੀ ਕਿ ਅਸੀਂ ਪੰਜਾਬੀ ਬਲੌਗ ਦੀ ਦੁਨੀਆਂ ਨੂੰ ਹਿੰਦੀ ਤੇ ਅੰਗਰੇਜ਼ੀ ਦੇ ਹਾਣ ਦਾ ਕਰੀਏ। ਤੁਹਾਡੇ ਵਿਚਾਰਾਂ, ਰਚਨਾਵਾਂ, ਸੁਝਾਅ, ਸੁਨੇਹਿਆਂ ਦਾ ਇੰਤਜ਼ਾਰ ਰਹੇਗਾ। ਤੁਹਾਡੇ ਹੁੰਗਾਰਿਆਂ ਦੇ ਉਡੀਕਵਾਨ, ਹਰਪ੍ਰੀਤ ਰਠੌੜ ਤੇ ਯਾਦਵਿੰਦਰ ਕਰਫਿਊ ghulamkalam@ymail.com
Google apps
Main menu