sukhveer sarwara

My blogs

Blogs I follow

About me

Gender Male
Industry Education
Occupation arts and crafts teacher
Location patiala, punjab, India
Links Wishlist
Introduction ਓਹਨਾਂ ਸੱਜਣਾ ਦੇ ਲਈ ਜੋ ਪੰਜਾਬੀ ਦੀ ਕ੍ਰਾਂਤੀਕਾਰੀ ਕਵਿਤਾ ਦੇ ਉੱਘੇ ਕਵੀ ਪਾਸ਼ ਨੂੰ ਕਿਸੇ ਨਾ ਕਿਸੇ ਪੱਖੋਂ ਪਸੰਦ ਕਰਦੇ ਹਨ ਤੇ ਉਸਦਾ ਲਿਖਿਆ ਅੱਖਰ-ਅੱਖਰ ਪੜ੍ਹਨਾ ਲੋਚਦੇ ਹਨ I ਇਸ ਤੋਂ ਇਲਾਵਾ ਹਰ ਉਸ ਸਾਹਿਤਿਕ ਸ਼ਖਸ ਲਈ ਜੋ ਕਿਸੇ ਮਹਾਂ-ਕਵੀ ਦੀਆਂ ਬਿਲਕੁਲ ਸ਼ਾਂਤ ਤੇ ਅਡੋਲ ਅਵਸਥਾ ਵਿਚ ਖ਼ੁਦ ਦੀ ਜ਼ਿੰਦਗੀ ਬਾਰੇ ਖ਼ੁਦ ਨਾਲ ਕੀਤੀਆ ਗੱਲਾਂ ਅਤੇ ਗੱਲ ਕਰਨ ਦੇ ਢੰਗ ਨੂੰ ਜਾਨਣਾ ਚਾਹੁੰਦਾ ਹੈ I ਪਾਸ਼ ਦੀ ਇਹ ਡਾਇਰੀ ਜੋ ਬਹੁਤੀਆਂ ਪੁਸਤਕਾਂ ਦੇ ਪੁਸਤਕ ਵੇਰਵਾ ਪੰਨੇ ਤੇ ਅਣਪ੍ਕਾਸ਼ਿਤ ਦਰਸਾਈ ਗਈ ਹੈ, ਦੀ ਪ੍ਰਕਾਸ਼ਿਤ ਕਾਪੀ ਮੈਂ ਉਚੇਚੇ ਯਤਨਾ ਨਾਲ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਿਹਾ, ਪਰ ਅਖੀਰ ਇਹ ਇਕ ਰੱਬੀ ਰਹਿਮਤ ਵਾਂਗ ਖੁਦ ਹੀ ਮੇਰੀ ਝੋਲੀ ਆ ਪਈ। ਇਸ ਕਰਕੇ ਕੇ ਮੇਰੇ ਵਾਂਗਰਾਂ ਕੋਈ ਹੋਰ ਇੱਧਰ-ਉੱਧਰ ਨਾ ਭਟਕੇ, ਮੈਂ ਇਹ ਇਤਿਹਾਸਿਕ ਪੁਸਤਕ (ਸਾਰੀ) ਇਸ ਬ੍ਲਾਗ ਰਾਹੀਂ ਆਨਲਾਈਨ ਸਾਂਝੀ ਕਰ ਰਿਹਾ ਹਾਂ ਤਾਂ ਜੋ ਪਾਸ਼ ਬਾਰੇ ਖੋਜ ਕਰ ਰਹੇ ਮੇਰੇ ਮਿੱਤਰਾਂ ਨੂੰ ਅਤੇ ਪੜ੍ਹਨ ਦੇ ਚਾਹਵਾਨ ਸੱਜਣਾ ਨੂੰ ਇਹ ਸੌਖਿਆਂ ਪ੍ਰਾਪਤ ਹੋ ਸਕੇ... ਆਪ ਜੀ ਦੇ ਫੀਡਬੈਕ ਦਾ ਇੰਤਜ਼ਾਰ ਰਹੇਗਾ... inqlabzindabad@gmail.com ਸੁਖਵੀਰ ਸਰਵਾਰਾ 9914886488 ਇਹ ਬ੍ਲਾਗ ਪਾਸ਼ ਦੀ ਵਿਚਾਰਧਾਰਾ ਅਤੇ ਕਵਿਤਾ ਦਾ ਸਤਿਕਾਰ ਕਰਦਾ ਅਤੇ ਉਸ ਦੀ ਸੋਚ ਦੀ ਹਾਣੀ ਕਵਿਤਾ ਨੂੰ ਪ੍ਰਕਾਸ਼ਿਤ ਕਰਕੇ ਖੁਸ਼ੀ ਮਹਿਸੂਸ ਕਰਦਾ ਹੈ।
Favorite Books ਅਸਲੀ ਇਨਸਾਨ ਦੀ ਕਹਾਣੀ, ਜੇਲ੍ਹ ਡਾਇਰੀ ਸ਼ਹੀਦ-ਏ -ਆਜ਼ਮ, ਸਪਮੁਰਾਂ ਪਾਸ਼, ਸੱਚ ਨੂੰ ਫਾਂਸੀ, ਆਪਣੇ ਨਾਲ ਗੱਲਾਂ, ਮੇਰਾ ਦਾਗਿਸਤਾਨ ਲਹੂ ਦੀ ਲੋਅ, ਮਾਂ, ਕੋਈ ਸੁਣਦਾ ਹੈ, ਮੈਂ ਦਿਲ ਦੀਆਂ ਆਪਣੇ ਬੱਚਿਆਂ ਨੂੰ, ਲਾਲ-ਬੱਤੀ, ਸੜਕਨਾਮਾ ਰਸੀਦੀ ਟਿਕਟ